ਸੁੰਨੀਆਂ ਸੀ ਜੋ ਰਾਹਵਾਂ,
ਅੱਜ ਫਿਰ ਮੁਸਕਰਾਉਣ ਲੱਗੀਆਂ ਨੇ।
ਤੱਤੀਆਂ ਸੀ ਜੋ ਹਵਾਵਾਂ,
ਅੱਜ ਫਿਰ ਠੰਡੀਆਂ ਹੋਣ ਲੱਗੀਆਂ ਨੇ।
ਮੁਰਝਾਈਆਂ ਸੀ ਜੋ, ਜ਼ਿੰਦਗੀ ਦੀਆਂ ਰਾਹਵਾਂ
ਅੱਜ ਫੇਰ ਤੇਰੇ ਆਉਣ ਨਾਲ,
ਉਨ੍ਹਾਂ ਰਾਹਵਾਂ ਰੌਣਕਾਂ ਆਉਣ ਲੱਗੀਆਂ ਨੇ।
ਖੇਤਾਂ ਵਿੱਚ ਫਸਲਾਂ ਲਹਿਰਾਉਣ ਲੱਗੀਆਂ ਨੇ,
ਅੱਜ ਫਿਰ ਜ਼ਿੰਦਗੀ ਵਿੱਚ ਮੁੜ ਬਹਾਰਾਂ ਆਉਣ ਲੱਗੀਆਂ ਨੇ।
- navdip