ਬਖਸ਼ੀ ਮੈਂਨੂੰ ਵੀ ਸੱਚੇ ਪਿਤਾ ਪਾਤਸ਼ਾਹ ਦਾਤ
ਸੱਚੇ ਸੁੱਚੇ ਇਸ਼ਕ ਤੇਰੇ ਦਰ ਘਰ ਵਾਲੇ ਦੀ।
ਕਰੀਂ ਰਹਿਮਤ ਹੋ ਜਾਵੇ ਨਸੀਬ ਮੈਨੂੰ ਵੀ
ਰੰਬੀ,ਤੱਵੀ,ਚਰਖੜੀ ਤੇਰੇ ਪ੍ਰੇਮ ਵਾਲੇ ਦੀ।
ਮੈਂ ਵਾਰ ਹੋ ਜਾਵਾਂ ਤੇਰੇ ਦਿੱਤੇ ਸਿਦਕ ਲਈ
ਮੇਰੀ ਵੀ ਦੌੜ ਮੁੱਕੇ ਚੋਰਾਸੀ ਗੇੜ ਵਾਲੇ ਦੀ।
ਉਂਝ ਤਾਂ ਸਭ ਨੇ ਇਕ ਦਿਨ ਕੂਚ ਕਰਨਾ ਏ
ਰਵਾਨਗੀ ਖਾਸ ਹੋਵੇ ਤੇਰੇ ਗੁਰੀ ਪਿਆਰੇ ਦੀ।।
ਗੁਰਸਾਹਿਬ ਸਿੰਘ ਰਾਮੇਆਣਾ
( ਗੁਰੀ ਰਾਮੇਆਣਾ)