ਉਹ ਰੂਹ ਆਪਣੀ ਨੂੰ ਮਿਲਣਾ ਚਾਹੁੰਦਾ,
ਦਿਲ ਦੇ ਅਰਮਾਨ ਪਗੋਣਾ ਚਾਹੁੰਦਾ,
ਕੋਈ ਮਿਲ਼ੇ ਐਸਾ , ਜਿਸਨੂੰ ਉਹ ਰੂਹ ਦੀ ਬਾਤ ਸੁਣਾਉਣ ਚਾਹੁੰਦਾ।
ਆਏਂਗਾ ਇਕ ਦਿਨ ਐਸਾ ਵੀ,
ਦਿਲ ਉਸ ਦੇ ਤੋਂ ,ਉਹ ਰੂਹ ਦਾ ਮੇਲ਼ ਕਰਵਾਉਣਾ ਚਾਹੁੰਦਾ,
ਦੋ ਤੋਂ ਇਕ ਖੁਦ ਨੂੰ ਉਹ ਬਣਾਉਣਾ ਚਾਹੁੰਦਾ।
ਰੂਹ ਮਿਲਣੀ ਨਾ ਅਸਾਨ ਸੱਜਣਾ,
ਖੁਦ ਨੂੰ ਪੈਂਦਾ ਕਰਨਾ ਕੁਰਬਾਨ ਸੱਜਣਾ।
ਜਿਸਮਾਂ ਦਾ ਇੱਥੇ ਕੋਈ ਮੇਲ ਨਹੀਂ,
ਰੂਹ ਦਾ ਮਿਲਣਾ ਕੋਈ ਖੇਲ ਨਹੀਂ।
ਜਿਸਮਾਂ ਤੋਂ ਵੱਖ ਹੋ, ਦੂਰ ਰਹਿ ਰੂਹ ਨੂੰ ਖੁਦ ਵਿਚ ਪਾਇਆ ਜਾਂਦਾ,
ਤੱਦ ਹੀ ਰੂਹ ਨੂੰ ਦੋ ਤੋਂ ਇੱਕ ਬਣਾਇਆ ਜਾਂਦਾ।
navita 🎼