ਖਾਨਾ ਬਦੋਸ਼ ਜਹੀ ਜ਼ਿੰਦਗੀ,
ਨਾ ਕੋਈ ਅੱਗੇ ਨਾ ਪਿੱਛੇ ਕੋਈ....
ਡਰ ਜਿਹਾ ਲੱਗੇ ਆਪਣਿਆ ਤੋਂ,
ਸੋਚ ਸਮਝ ਕੇ ਯਾਰਾ ਤੂੰ ਰੋਈ....
ਕਿ ਖਟਿਆ ਸਭ ਔਲਾਦ ਲਈ,
ਉਹਵੀ ਨਾ ਯਾਰਾ ਆਪਣਾਂ ਹੋਏ।
ਰਾਤਾ ਨੂੰ ਜਾਗੇ ਸੀ ਜਿਨ੍ਹਾਂ ਨਾਲ,
ਉਹ ਅਰਾਮ ਦੀ ਨੀਦ ਸੀ ਸੋਏ।
ਕਿ ਰਹਿਣਾ ਉੱਥੇ ਓਹ ਨੀਰਜਾ,
ਧੋਖੇ ਭਰੀ ਹਵਾ ਸੱਚੀ ਹੋਈ।
ਖਾਨਾ ਬਦੋਸ਼ ਜਹੀ ਜ਼ਿੰਦਗੀ,
ਨਾ ਕੋਈ ਅੱਗੇ, ਨਾ ਪਿੱਛੇ ਕੋਈ....
ਵਫ਼ਾ ਕਹਿਣ ਵਾਲੇ ਦੌਲਤਾਂ ਦੇ,
ਸਭ ਏਥੇ ਨੇ ਪੁਜਾਰੀ ਸੱਜਣਾ।
ਦਾਗ ਵੇਖਦੇ ਨੇ ਜੋ ਦੂਜਿਆਂ ਦੇ,
ਆਉਣੀ ਹੋਲੀ ਹੋਲੀ ਵਾਰੀ ਸੱਜਣਾ...
ਬਣਦੇ ਰਿਸ਼ਤੇ ਔਖੇ ਬਹੁਤੇ,
ਰੱਖੇ ਵਸਦੇ ਘਰ ਸਭਦੇ ਅਰਜੋਈ।
ਖਾਣਾ ਬਦੋਸ਼ ਜਹੀ ਜ਼ਿੰਦਗੀ,
ਨਾ ਕੋਈ ਅੱਗੇ ਨਾ ਪਿੱਛੇ ਕੋਈ -------👍