ਇੱਕ ਵਾਰ ਮੇਰੇ ਸਾਸੁ ਮਾਂ ਨੇ ਕਿਹਾ ਕਿ ਪੈਰੀਂ ਹੱਥ ਲਗਾਉਣ ਨਾਲ ਅਗਲਾ ਅੱਗੋਂ ਅਸੀਸ ਦਿੰਦਾ, ਆਪਣਾ ਕੀ ਜਾਂਦਾ, ਲਗਾ ਦੇਣੇ ਚਾਹੀਦੇ। ਉਹਨਾਂ ਦੀ ਗੱਲ ਸਹੀ ਵੀ ਹੈ ਤੇ ਨਾ ਕਿਤੇ ਆਪਣੇ ਮਾਪੇ ਵੀ ਇਹੋ ਸਿਖਾਉਂਦੇ ਨੇ, ਪੇਕੇ ਵੀ ਸਹੁਰੇ ਵੀ; ਪਰ ਮੇਰਾ ਇਥੇ ਮੰਨਣਾ ਇੰਨਾ ਕੁ ਆ ਕਿ ਪੈਰੀਂ ਹੱਥ ਲਗਾਉਣਾ ਸਤਿਕਾਰ ਜਾਂ ਇੱਜਤ ਦਾ ਪ੍ਰਤੀਕ ਨਹੀਂ ਆ। ਮੇਰੀ ਆਦਤ ਹੈ , ਜਦੋਂ ਵੀ ਮੈਂ ਕਿਸੇ ਨੂੰ ਬੁਲਾਉਣੀ ਆਂ, ਸਤਿ ਸ੍ਰੀ ਅਕਾਲ ਨਮਸਤੇ ਕੁਝ ਵੀ ,, ਪੂਰੀ ਚੰਗੀ ਤਰ੍ਹਾਂ ਹੱਥ ਜੋੜ ਕੇ। ਉਹ ਚੀਜ਼ ਮੈਨੂੰ ਬਹੁਤ ਬਹੁਤ ਖ਼ੁਸ਼ੀ ਦਿੰਦੀ ਆ। ਜੋ ਮੇਰੇ ਬਹੁਤੇ ਕਰੀਬੀ ਹੁੰਦੇ ਨੇ ਉਹਨਾਂ ਨੂੰ ਮੈਂਘੁੱਟ ਕੇ ਗਲ ਨਾਲ ਲਗਾਉਂਦੀ ਆਂ, ਤੇ ਜੋ ਵੱਡੇ ਹੁੰਦੇ ਨੇ ਜਾਂ ਜਿਹਨਾਂ ਨੂੰ ਸਤਿਕਾਰ ਦੇਣਾ ਹੁੰਦਾ, ਜਿਨਾਂ ਨੂੰ ਆਪਾਂ ਗਲ ਨਾਲ ਨਹੀਂ ਲਗਾ ਸਕਦੇ, ਉਦਾਂ ਨਹੀਂ ਮਿਲ ਸਕਦੇ ਤਾਂ ਉਹਨਾਂ ਲਈ ਹੱਥ ਜੋੜ ਕੇ ਹਰੇਕ ਨੂੰ ਹੱਥ ਜੋੜ ਕੇ ਚੰਗੀ ਤਰ੍ਹਾਂ;
ਇਹ ਨਹੀਂ ਕਿ ਦੂਰੋਂ ਸਿਰਫ ਸਿਰ ਹਿਲਾ ਕੇ ਸਤਿ ਸ੍ਰੀ ਅਕਾਲ ਬੋਲਦੀ ਹਾਂ ,ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੋਲਣਾ ਮੈਨੂੰ ਬਹੁਤ ਵਧੀਆ ਲੱਗਦਾ ਤੇ ਜੇ ਮੈਂ ਇਹਦੇ ਵਿੱਚ ਦੂਜੇ ਦੇ ਨਜ਼ਰੀਏ ਤੋਂ ਸੋਚਾਂ ਕਿ ਅਗਲੇ ਨੂੰ ਮੇਰੀ ਇਹ ਗੱਲ ਪਸੰਦ ਨਹੀਂ ਆ ਰਹੀ ਤਾਂ ਇਹਦੇ ਚ ਮੇਰੀ ਕੋਈ ਗਲਤੀ ਨਹੀਂ। ਮੈਂ ਖੁਦ ਤੇ ਲਗਾ ਕੇ ਦੇਖਾ ਇਹ ਗੱਲ, ਜੇ ਕੋਈ ਮੈਨੂੰ ਹੱਥ ਜੋੜ ਕੇ ਬੁਲਾ ਰਿਹਾ, ਮੇਰੇ ਪੈਰੀਂ ਹੱਥ ਨਹੀਂ ਲਗਾ ਰਿਹਾ ਤਾਂ ਉਹ ਕੁਝ ਗਲਤ ਤਾਂ ਨਹੀਂ ਕਰ ਰਿਹਾ ,,ਮੈਂ ਕੁਝ ਗਲਤ ਨਹੀਂ ਕਰ ਰਹੀ ਆਂ ਪੈਰੀ ਹੱਥ ਨਾ ਲਗਾ ਕੇ ।ਗਲਤ ਤਾਂ ਉਹ ਹੋਊਗਾ ਨਾ, ਜਿੱਥੇ ਆਪਾਂ ਕੁਝ ਗਲਤ ਕਰ ਰਹੇ ਆਂ ਉਥੇ ਬਦਅਸੀਸ ਮਿਲੂਗੀ। ਜੇ ਮੈਨੂੰ ਕਿਸੇ ਵੱਲੋਂ ਅਸੀਸ ਨਹੀਂ ਮਿਲ ਰਹੀ ਤਾਂ ਇਹ ਤਾਂ ਕੋਈ problem ਨਹੀਂ, ਹੁਣ ਹੋ ਸਕਦਾ ਜਿਵੇਂ ਮੈਨੂੰ ਕੋਈ ਮੈਨੂੰ ਵਧੀਆ ਲੱਗਦਾ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਰਨਾ ਕਿਸੇ ਨੂੰ ਮੈਨੂੰ ਕੋਈ ਕਿਵੇਂ ਵੀ ਬੁਲਾ ਦੇ ਮੈਨੂੰ ਕੋਈ ਚੱਕਰ ਨਹੀਂ, ਤਾਂ ਇੱਜਤ ਦੇ ਇਦਾਂ ਮਾਪਦੰਡ ਨਹੀਂ ਹੁੰਦੇ ਕੋਈ, ਉਹ ਆਪਣੇ ਦਿਲਾਂ ਚ ਹੁੰਦੀ, ਤੇ ਜਿਵੇਂ ਮੈਨੂੰ ਲੱਗਦਾ ਕਿ ਆਪਾਂ ਚਾਹੀਏ ਉਦਾਂ ਹੀ ਆਪਾਂ ਕਿਸੇ ਦਾ ਸਤਿਕਾਰ ਕਰ ਸਕਦੇ ਹਂ ਕੋਈ ਇਹਦੇ ਲਈ rules regulations ਨਹੀਂ ਬਣੇ ਹੋਏ ਕਿ ਆਪਾਂ ਕਿਸੇ ਦੇ ਪੈਰੀ ਹੱਥ ਹੀ ਲਗਾਉਣੇ ਨੇ ਜਦੋਂ ਆਪਾਂ ਨੂੰਹ ਬਣ ਗਏ ਆ। ਕੀ ਵਿਚਾਰ ਨੇ ਤੁਹਾਡੇ ਦੱਸਿਓ ਦੋਸਤੋ... 😊😊