ਹੋਂਸਲਾ ਹਾਰੇ ਨਾ ਸੀ ਜੋ ਕਦੇ ,
ਅੱਜ ਜ਼ਿੰਮੇਵਾਰੀਆਂ ਨੇ ਹਰਾ ਦਿੱਤੇ,
ਦਿਲੋਂ ਬੁਝੇ ਨਾ ਸੀ ਜੋ ਕਦੇ
ਅੱਜ ਨੋਕਰੀਆਂ ਦੀਆਂ ਜ਼ਿੰਮੇਵਾਰੀਆਂ ਨੇ ਬੁਝਾ ਦਿੱਤੇ ।
ਕੀ ਕਰੀਏ, ਕਿੱਧਰ ਜਾਈਏ
ਇਹਨਾ ਜ਼ਿੰਮੇਵਾਰੀਆਂ ਵਿਚ
ਖੁਦ ਨੂੰ ਅੰਦਰੋਂ ਗਵਾ ਗਏ,
ਮਿਹਨਤਾਂ ਕਰ ਲੱਗੇ ਸੀ ਜੋ,
ਅੱਜ ਖੁਦ ਮਨ ਤੋ ਮਾਰ ਖਾ ਗਏ।
ਕਿਉਂ ?ਹਰਾਇਆ ਹੈ ਤੂੰ ਖੁਦ ਨੂੰ
ਦਿਲ ਖੋਲ ਕੇ ਖੁਸ਼ੀਆਂ ਮਨਾਵੇ,
ਤੇਰੇ ਹਿੱਸੇ ਜ਼ਿੰਮੇਵਾਰੀਆਂ ਜੋ ਨੇ ਆਈਆਂ,
ਹਰ ਇਕ ਦੇ ਹਿੱਸੇ ਨਾ ਇਹ ਆਵੇ,
ਜ਼ਿੰਮੇਵਾਰੀਆਂ ਹੀ ਨੇ ਇਹ ਜੋ,
ਤੈਨੂੰ ਖੁਦ ਦਾ ਅਹਿਸਾਸ ਕਰਾਵੇ।
-navita